ਟ੍ਰੈਫਿਕ ਲਾਈਟ ਸਿਸਟਮ

ਜਦੋਂ ਤੁਸੀਂ ਕਿਸੇ ਲਾਭ 'ਤੇ ਹੁੰਦੇ ਹੋ, ਤਾਂ ਤੁਹਾਨੂੰ ਜਾਂ ਤੁਹਾਡੇ ਸਾਥੀ ਨੂੰ ਕੁਝ ਚੀਜ਼ਾਂ ਕਰਨ ਦੀ ਜ਼ਰੂਰਤ ਹੁੰਦੀ ਹੈ (ਤੁਹਾਡੀਆਂ ਜ਼ਿੰਮੇਵਾਰੀਆਂ)। ਤੁਹਾਡੀਆਂ ਕੁਝ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਸਾਡੇ ਕੋਲ ਇੱਕ ਟ੍ਰੈਫਿਕ ਲਾਈਟ ਕਲਰ ਸਿਸਟਮ ਹੈ।

ਟ੍ਰੈਫਿਕ ਲਾਈਟ ਸਿਸਟਮ ਤੁਹਾਨੂੰ ਇਹ ਦੱਸਦਾ ਹੈ ਕਿ ਤੁਸੀਂ ਕਿੱਥੇ ਹੋ ਅਤੇ ਤੁਹਾਨੂੰ ਕੀ ਕਰਨ ਦੀ ਲੋੜ ਹੈ।

  • ਹਰਾ: ਜੇਕਰ ਤੁਸੀਂ ਹਰੇ 'ਤੇ ਹੋ, ਤਾਂ ਤੁਸੀਂ ਟਰੈਕ 'ਤੇ ਹੋ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਰਹੇ ਹੋ।
  • ਸੰਤਰੀ: ਜੇਕਰ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰਦੇ ਅਤੇ ਤੁਹਾਡੇ ਕੋਲ ਕੋਈ ਚੰਗਾ ਕਾਰਨ ਨਹੀਂ ਹੈ ਤਾਂ ਤੁਸੀਂ ਸੰਤਰੀ ਵੱਲ ਚਲੇ ਜਾਓਗੇ। ਇਸਦਾ ਮਤਲਬ ਹੈ ਕਿ ਤੁਹਾਨੂੰ ਸਾਡੇ ਨਾਲ ਤੁਰੰਤ ਸੰਪਰਕ ਕਰਨ ਦੀ ਜ਼ਰੂਰਤ ਹੈ। ਜੇਕਰ ਤੁਸੀਂ ਸਾਡੇ ਨਾਲ ਸੰਪਰਕ ਨਹੀਂ ਕਰਦੇ ਅਤੇ 5 ਕੰਮਕਾਜੀ ਦਿਨਾਂ ਦੇ ਅੰਦਰ ਟਰੈਕ 'ਤੇ ਵਾਪਸ ਨਹੀਂ ਆਉਂਦੇ, ਤਾਂ ਤੁਸੀਂ ਲਾਲ 'ਤੇ ਚਲੇ ਜਾਓਗੇ।
  • ਲਾਲ: ਇੱਕ ਵਾਰ ਜਦੋਂ ਤੁਸੀਂ ਲਾਲ 'ਤੇ ਹੋ ਜਾਂਦੇ ਹੋ, ਤਾਂ ਤੁਹਾਡਾ ਲਾਭ ਘੱਟ ਜਾਂ ਬੰਦ ਹੋ ਸਕਦਾ ਹੈ। ਜੇਕਰ ਤੁਹਾਡਾ ਲਾਭ ਘੱਟ ਗਿਆ ਹੈ ਜਾਂ ਬੰਦ ਹੋ ਗਿਆ ਹੈ, ਤਾਂ ਤੁਹਾਨੂੰ ਵਾਪਸ ਟਰੈਕ 'ਤੇ ਆਉਣ ਲਈ ਤੁਰੰਤ  ਸਾਡੇ ਨਾਲ ਸੰਪਰਕ ਕਰਨ ਦੀ ਲੋੜ ਹੈ।

ਸਾਡੇ ਨਾਲ ਤੁਰੰਤ ਸੰਪਰਕ ਕਰਨ

ਸਾਡੇ ਨਾਲ ਸੰਪਰਕ

ਜੇਕਰ ਕੋਈ ਕਾਰਨ ਹੈ ਕਿ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰ ਸਕਦੇ ਹੋ, ਤਾਂ ਸਾਡੇ ਨਾਲ ਤੁਰੰਤ ਸਿੱਧੀ ਗੱਲ ਕਰੋ। ਜੇਕਰ ਤੁਸੀਂ ਸੰਪਰਕ ਵਿੱਚ ਨਹੀਂ ਰਹੇ ਹੋ, ਤਾਂ ਅਸੀਂ ਤੁਹਾਡੇ ਸੰਤਰੀ ਵਿੱਚ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ, ਇਹ ਪਤਾ ਲਗਾਉਣ ਲਈ ਕਿ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਿਉਂ ਨਹੀਂ ਕੀਤਾ।

ਅਸੀਂ ਤੁਹਾਨੂੰ ਇਹ ਦੱਸਣ ਲਈ ਇੱਕ ਪੱਤਰ ਭੇਜਾਂਗੇ ਕਿ ਕੀ ਤੁਸੀਂ ਸੰਤਰੀ ਵਿੱਚ ਜਾਂ ਲਾਲ ਰੰਗ ਵਿੱਚ ਹੋ। ਤੁਸੀਂ MyMSD ਵਿੱਚ ਇਹ ਵੀ ਦੇਖ ਸਕਦੇ ਹੋ ਕਿ ਤੁਸੀਂ ਕਿਹੜੇ ਟ੍ਰੈਫਿਕ ਲਾਈਟ ਰੰਗ ਵਿੱਚ ਹੋ। 

ਟ੍ਰੈਫਿਕ ਲਾਈਟ ਸਿਸਟਮ ਕਿਸਦੇ ਲਈ ਹੈ

ਜੇਕਰ ਤੁਹਾਡੇ ਕੋਲ ਕੰਮ ਨਾਲ ਸੰਬੰਧਿਤ ਅਤੇ/ਜਾਂ ਸਮਾਜਿਕ ਜ਼ਿੰਮੇਵਾਰੀਆਂ ਹਨ ਤਾਂ ਤੁਸੀਂ ਟ੍ਰੈਫਿਕ ਲਾਈਟ ਸਿਸਟਮ ਵਿੱਚ ਹੋਵੋਗੇ। ਇਹ ਹਨ:

  • ਕੰਮ ਲੱਭੋ ਜਾਂ ਕੰਮ ਲਈ ਤਿਆਰ ਹੋਵੋ
  • ਕੰਮ ਕਰਨ ਦੀ ਯੋਗਤਾ ਦੇ ਮੁਲਾਂਕਣਾਂ ਵਿੱਚ ਹਿੱਸਾ ਲਓ, ਇਹ ਸਮਝਣ ਵਿੱਚ ਸਾਡੀ ਸਹਾਇਤਾ ਕਰਨ ਲਈ ਕਿ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰ ਸਕਦੇ ਹੋ
  • ਨੌਕਰੀ ਲੱਭਣ ਲਈ ਜਾਂ ਕੰਮ ਦੀ ਤਿਆਰੀ ਕਰਨ ਲਈ, ਸਾਡੇ ਸੇਵਾ ਪ੍ਰਦਾਤਾਵਾਂ ਨਾਲ ਗਤੀਵਿਧੀਆਂ ਵਿੱਚ ਹਿੱਸਾ ਲਓ
  • ਸਮਾਜਿਕ ਜ਼ਿੰਮੇਵਾਰੀਆਂ (ਨਿਰਭਰ ਬੱਚਿਆਂ ਦੀ ਦੇਖਭਾਲ ਕਰਦੇ ਸਮੇਂ)।

ਜੇਕਰ ਤੁਹਾਨੂੰ ਯੂਥ ਪੇਮੈਂਟ, ਯੰਗ ਪੇਰੈਂਟ ਪੇਮੈਂਟ ਮਿਲਦੀ ਹੈ ਜਾਂ ਤੁਹਾਡੇ ਕੋਲ ਯੂਥ ਕੋਚ ਹੈ, ਤਾਂ ਤੁਸੀਂ ਟ੍ਰੈਫਿਕ ਲਾਈਟ ਸਿਸਟਮ ਵਿੱਚ ਹੋਵੋਗੇ ਪਰ ਤੁਹਾਡੀਆਂ ਜ਼ਿੰਮੇਵਾਰੀਆਂ ਵੱਖਰੀਆਂ ਹਨ। ਆਪਣੀਆਂ ਜ਼ਿੰਮੇਵਾਰੀਆਂ ਕੀ ਹਨ, ਇਹ ਜਾਣਨ ਲਈ ਯੂਥ ਸਰਵਿਸਿਜ਼ ਦੀ ਵੈੱਬਸਾਈਟ 'ਤੇ ਜਾਓ।

ਯੂਥ ਸਰਵਿਸਿਜ਼ ਦੀ ਵੈੱਬਸਾਈਟexternal

ਕੰਮ ਨਾਲ ਸਬੰਧਤ ਅਤੇ/ਜਾਂ ਸਮਾਜਿਕ ਜ਼ਿੰਮੇਵਾਰੀਆਂ ਦੇ ਨਾਲ ਲਾਭ

ਤੁਹਾਡੇ ਜਾਂ ਤੁਹਾਡੇ ਸਾਥੀ ਨਾਲ ਕੰਮ ਨਾਲ ਸਬੰਧਤ ਅਤੇ/ਜਾਂ ਸਮਾਜਿਕ ਜ਼ਿੰਮੇਵਾਰੀਆਂ ਹੋਣਗੀਆਂ ਜੇਕਰ ਤੁਸੀਂ ਇਹਨਾਂ ਵਿੱਚੋਂ ਇੱਕ ਲਾਭ ਪ੍ਰਾਪਤ ਕਰਦੇ ਹੋ:

  • ਜੌਬਸੀਕਰ ਸਪੋਰਟ (ਨੌਕਰੀ ਲੱਭਣ ਵਾਲੇ ਨੂੰ ਸਹਾਇਤਾ), ਜਾਂ
  • ਸੋਲ ਪੇਰੈਂਟਸ ਸਪੋਰਟ (ਇੱਕਲੇ ਮਾਪਿਆਂ ਲਈ ਸਹਾਇਤਾ)

ਜੇਕਰ ਤੁਹਾਡਾ ਸਾਥੀ 18 ਸਾਲ ਤੋਂ ਘੱਟ ਉਮਰ ਦਾ ਹੈ, ਤਾਂ ਉਨ੍ਹਾਂ 'ਤੇ ਯੁਵਾ ਗਤੀਵਿਧੀਆਂ ਦੀਆਂ ਜ਼ਿੰਮੇਵਾਰੀਆਂ ਹੋਣਗੀਆਂ। ਇਸਦਾ ਮਤਲਬ ਹੈ ਕਿ ਉਹ ਟ੍ਰੈਫਿਕ ਲਾਈਟ ਸਿਸਟਮ ਵਿੱਚ ਹੋਣਗੇ ਪਰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੱਖਰੀਆਂ ਹਨ।

ਯੁਵਾ ਗਤੀਵਿਧੀਆਂ ਦੀਆਂ ਜ਼ਿੰਮੇਵਾਰੀਆਂexternal

ਤੁਹਾਡੇ ਜਾਂ ਤੁਹਾਡੇ ਸਾਥੀ ਦੀਆਂ ਕੰਮ ਨਾਲ ਸਬੰਧਤ ਅਤੇ/ਜਾਂ ਸਮਾਜਿਕ ਜ਼ਿੰਮੇਵਾਰੀਆਂ ਹੋ ਸਕਦੀਆਂ ਹਨ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਪ੍ਰਾਪਤ ਕਰਦੇ ਹੋ:

  • ਐਮਰਜੈਂਸੀ ਬੈਨੇਫਿੱਟ (ਆਪਾਤਕਾਲੀਨ ਲਾਭ), ਜਾਂ
  • ਐਮਰਜੈਂਸੀ ਮੇਨਟੇਨੈਂਸ ਅਲਾਉਂਸ (ਆਪਾਤਕਾਲੀਨ ਰਖ-ਰਖਾਵ ਭੱਤਾ)।

ਤੁਹਾਡੀਆਂ ਹੋਰ ਜ਼ਿੰਮੇਵਾਰੀਆਂ ਵੀ ਹੋਣਗੀਆਂ। ਇਹ ਜਾਣਨ ਲਈ ਕਿ ਕੀ ਹੁੰਦਾ ਹੈ ਜੇਕਰ ਤੁਸੀਂ ਜਾਂ ਤੁਹਾਡਾ ਸਾਥੀ ਤੁਹਾਡੀਆਂ ਹੋਰ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰਦੇ ਹੋ, ‘ਜਦੋਂ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰਦੇ ਹੋ’ ਦੇਖੋ।

ਹੋਰ ਜ਼ਿੰਮੇਵਾਰੀਆਂ

‘ਜਦੋਂ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰਦੇ ਹੋ’

ਸਪੋਰਟਿਡ ਲਿਵਿੰਗ ਪੇਮੈਂਟ (ਜ਼ਿੰਦਗੀ ਜੀਣ ਲਈ ਸਮਰਥਿਤ ਭੁਗਤਾਨ)

ਜ਼ਿਆਦਾਤਰ ਲੋਕ ਜੋ ਸਪੋਰਟਿਡ ਲਿਵਿੰਗ ਪੇਮੈਂਟ (ਜ਼ਿੰਦਗੀ ਜੀਣ ਲਈ ਸਮਰਥਿਤ ਭੁਗਤਾਨ) ਪ੍ਰਾਪਤ ਕਰਦੇ ਹਨ ਉਹ ਟਰੈਫਿਕ ਲਾਈਟ ਸਿਸਟਮ ਵਿੱਚ ਨਹੀਂ ਹਨ। ਇਹ ਇਸ ਲਈ ਹੈ ਕਿਉਂਕਿ ਤੁਹਾਡੇ ਕੋਲ ਕੰਮ ਲੱਭਣ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ।

ਤੁਸੀਂ ਟ੍ਰੈਫਿਕ ਲਾਈਟ ਸਿਸਟਮ ਵਿੱਚ ਸਿਰਫ ਤਾਂ ਹੀ ਹੋਵੋਗੇ ਜੇਕਰ:

  • ਤੁਸੀਂ ਨਿਰਭਰ ਬੱਚਿਆਂ ਦੀ ਦੇਖਭਾਲ ਕਰ ਰਹੇ ਹੋ, ਕਿਉਂਕਿ ਇਸਦਾ ਅਰਥ ਹੈ ਕਿ ਤੁਹਾਡੀਆਂ ਸਮਾਜਿਕ ਜ਼ਿੰਮੇਵਾਰੀਆਂ ਹਨ (ਬੱਚਿਆਂ ਨੂੰ ਸਿਹਤ ਜਾਂਚ ਅਤੇ ਸਿੱਖਿਆ ਮਿਲਣ ਨੂੰ ਯਕੀਨੀ ਬਣਾਉਣ ਲਈ ਵਾਜਬ ਕਦਮ ਚੁੱਕਣਾ)
  • ਇਹ ਮੁਲਾਂਕਣ ਕੀਤਾ ਗਿਆ ਹੈ ਕਿ ਤੁਸੀਂ ਕੰਮ ਲਈ ਤਿਆਰੀ ਕਰ ਸਕਦੇ ਹੋ ਅਤੇ ਅਸੀਂ ਤੁਹਾਡੇ ਨਾਲ ਇਸ ਬਾਰੇ ਚਰਚਾ ਕੀਤੀ ਹੈ (ਬਹੁਤ ਘੱਟ ਲੋਕਾਂ ਕੋਲ ਇਹ ਹੈ), ਜਾਂ
  • ਅਸੀਂ ਤੁਹਾਨੂੰ ਕੰਮ ਕਰਨ ਦੀ ਕਾਬਲੀਅਤ ਦੇ ਮੁਲਾਂਕਣ ਵਿੱਚ ਹਿੱਸਾ ਲੈਣ ਜਾਂ ਕਿਸੇ ਇਕਰਾਰਨਾਮੇ ਵਾਲੇ ਸੇਵਾ ਪ੍ਰਦਾਤਾ ਨਾਲ ਕੰਮ ਕਰਨ ਲਈ ਕਿਹਾ ਹੈ (ਬਹੁਤ ਘੱਟ ਲੋਕਾਂ ਨੂੰ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ)।

ਜੇਕਰ ਤੁਹਾਡਾ ਕੋਈ ਸਾਥੀ ਹੈ, ਤਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੱਖਰੀਆਂ ਹੋਣ ਦੀ ਸੰਭਾਵਨਾ ਹੈ। ਇਸਦਾ ਮਤਲਬ ਹੈ ਕਿ ਉਹਨਾਂ ਨੂੰ ਟ੍ਰੈਫਿਕ ਲਾਈਟ ਸਿਸਟਮ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਜੇਕਰ ਤੁਸੀਂ ਨਹੀਂ ਹੋ।